ਕੀ ਸਾਡਾ ਮੀਡੀਆ ਵਿਕ ਗਯਾ ਹੈ?


ਗ੍ਰੀਸ ਦੇ ਮਹਾਨ ਦਾਰਸ਼ਨਿਕ ਪਲਾਟੋ ਦੇ ਅਨੁਸਾਰ ਜਿਹੜਾ ਸੱਚ ਬੋਲਦਾ ਹੈ ਉਸਨੂੰ ਸਭ ਤੋਂ ਵੱਧ ਨਫ਼ਰਤ ਕੀਤੀ ਜਾਂਦੀ ਹੈ। ਉਸਨੇ ਕਦੇ ਸੋਚਿਆ ਵੀ ਨਹੀਂ ਸੀ ਹੋਣਾ ਕਿ ਸੱਚਾਈ ਦਾ ਪ੍ਰਚਾਰ ਕਰਨ ਨਾਲ ਪੈਦਾ ਹੋਈ ਨਫ਼ਰਤ ਸਦੀਆਂ ਬਾਅਦ ਅਜਿਹੀਆਂ ਉੱਚਾਈਆਂ ਤੇ ਪਹੁੰਚ ਜਾਵੇਗੀ ਕਿ ਜਿਨ੍ਹਾਂ ਦਾ ਫਰਜ਼ ਸੱਚਾਈ ਨੂੰ ਸਾਹਮਣੇ ਲਿਆਉਣਾ ਹੈ ਉਹ ਸੱਚ ਬੋਲਣ ਤੋਂ ਪਰਹੇਜ਼ ਕਰਨਗੇ। ਉਸਨੇ ਕਦੇ ਅਜਿਹੇ ਗਣਤੰਤਰ ਦੀ ਕਲਪਨਾ ਨਹੀਂ ਕੀਤੀ ਹੋਵੇਗੀ ਜਿੱਥੇ ਸੱਚ ਦੇ ਨਾਲ ਖੜੇ ਹੋਣ ਦੀ ਤੁਲਨਾ ਵੱਖਵਾਦ ਨਾਲ ਕੀਤੀ ਜਾਵੇਗੀ।

ਜੇ ਤੁਸੀਂ ਭਾਰਤੀ ਸਮਾਚਾਰ ਚੈਨਲਾਂ 'ਤੇ ਬਹਿਸਾਂ ਵੇਖਦੇ ਹੋ ਤਾਂ ਤੁਸੀਂ ਨਿਸ਼ਚਤ ਤੌਰ ਤੇ ਰੌਲਾ ਪਾਉਣ ਵਾਲੇ ਸੰਚਾਲਕਾਂ ਨੂੰ ਵੇਖਿਆ ਹੋਵੇਗਾ ਜੋ ਕੀ ਗ਼ੈਰ-ਜ਼ਰੂਰੀ ਅਤੇ ਅਰਥਹੀਣ ਬਹਿਸਾਂ ਚਲਾਉਂਦੇ ਹਨ। ਕੌਮ ਉਨ੍ਹਾਂ ਤੋਂ ਮਹੱਤਵਪੂਰਨ ਮੁੱਦੇ ਉਠਾਉਣ ਦੀ ਉਮੀਦ ਕਰਦੀ ਹੈ ਅਤੇ ਚਾਹੁੰਦੀ ਹੈ ਕੀ ਉਹ ਪ੍ਰਸ਼ਾਸਨ ਨੂੰ ਸਖਤ ਪ੍ਰਸ਼ਨ ਪੁੱਛਣ। ਉਹ ਆਵਾਮ ਨੂੰ ਨਿਰਾਸ਼ ਕਰ ਰਹੇ ਹਨ। ਅੱਜ ਭਾਰਤੀ ਮੀਡੀਆ ਦਾ ਇੱਕ ਮਹੱਤਵਪੂਰਣ ਹਿੱਸਾ ਵਿਸ਼ਵ ਵਿੱਚ ਸਭ ਤੋਂ ਪੱਖਪਾਤੀ ਹੈ। ਉਹ ਚਮਚਾਗਿਰੀ ਕਰਨ ਲੱਗ ਪਏ ਹਨ। ਚਿੱਟੇ ਝੂਠ ਦਾ ਪ੍ਰਚਾਰ ਇਕ ਅਜਿਹਾ ਕੰਮ ਹੈ ਜਿਸ ਵਿਚ ਸ਼ਾਇਦ ਸਾਡੇ ਮੀਡੀਆ ਨੇ ਇਕ ਮਹਾਰਤ ਹਾਸਿਲ ਕਰ ਲਈ ਹੈ।


ਕਈ ਵਾਰ ਮੈਂ ਆਪਣੇ ਆਪ ਨੂੰ ਪੁੱਛਦਾ ਹਾਂ ਕਿ ਸਾਡੇ ਭਾਰਤੀ ਮੀਡੀਆ ਨੂੰ ਹੋ ਕੀ ਗਯਾ ਹੈ। ਅਯੋਗ ਪੱਤਰਕਾਰਾਂ ਦੁਆਰਾ ਸੰਚਾਲਿਤ ਪੱਖਪਾਤੀ ਬਹਿਸਾਂ ਰੋਜ਼ ਵੇਖਣ ਨੂੰ ਮਿਲਦੀਆਂ ਹਨ। ਲੱਗਦਾ ਹੈ ਕਿ ਪੱਤਰਕਾਰ ਕਿਸੇ ਦੇ ਅਧੀਨ ਹਨ। ਲੱਗਦਾ ਹੈ ਜਿਵੇਂ ਉਨ੍ਹਾਂ ਕੋਲੋਂ ਉਨ੍ਹਾਂ ਦੀ ਸਵਤੰਤਰਤਾ ਖੋਹ ਲਿੱਤੀ ਗਈ ਹੈ ਉਨ੍ਹਾਂ ਕੋਲ ਪ੍ਰਸ਼ਨ ਪੁੱਛਣ ਦੀ ਯੋਗਤਾ ਵੀ ਨਹੀਂ ਹੈ। ਬਹਿਸਾਂ ਵਿਚ ਬੁਲਾਏ ਜਾਣ ਵਾਲੇਬੁੱਧੀਜੀਵੀ” ਅਤੇਚਿੰਤਕ” ਵੀ ਇਸੀ ਕਿਸਮ ਦੇ ਹੁੰਦੇ ਹਨ ਜ਼ਿਆਦਾਤਰ ਕਿਸੇ ਸੰਗਠਨ ਪ੍ਰਤੀ ਨਿਸ਼ਠਾ ਰੱਖਦੇ ਹਨ। ਇਹ ਲੋਕ ਵਿਸ਼ਲੇਸ਼ਕ ਦੀ ਆੜ ਵਿਚ ਬੈਠੇ ਹੁੰਦੇ ਹਨ ਪਰ ਵਿਸ਼ਲੇਸ਼ਣ ਕੁਜ ਨਹੀਂ ਕਰਦੇ ਸਗੋਂ ਇਹ ਆਪਣੇ ਸੰਗਠਨ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਦੇ ਹਨ। ਇਹ ਸਰਕਾਰਾਂ ਦੇ ਭੋਂਪੂ ਹਨ ਜੋ ਝੂਠੇ ਬਿਰਤਾਂਤ ਬੁਣਦੇ ਹਨ ਅਤੇ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਮੂਰਖ ਬਣਾਉਣ ਵਿੱਚ ਸਭ ਤੋਂ ਅੱਗੇ ਰਹਿੰਦੇ ਹਨ।

ਦੁੱਖ ਦੀ ਗੱਲ ਇਹ ਹੈ ਕਿ ਪ੍ਰੈਸ ਦੀ ਆਜ਼ਾਦੀ ਨੂੰ ਮੌਜੂਦਾ ਅਤੇ ਪਿਛਲੀਆਂ ਸੱਤਾਧਾਰੀ ਰਾਜਨੀਤਿਕ ਪਾਰਟੀਆਂ ਦੇ ਸ਼ੀਸ਼ੇ ਰਾਹੀਂ ਵੇਖਿਆ ਜਾ ਰਿਹਾ ਹੈ। ਜੇ ਇਸ ਵੱਲ ਇਸ਼ਾਰਾ ਕੀਤਾ ਜਾਂਦਾ ਹੈ ਕਿ ਮੀਡੀਆ ਦਬਾਅ ਹੇਠ ਹੈ ਤਾਂ ਕੁਝ ਨਿਰਾਸ਼ਾਵਾਦੀ ਪੱਖਪਾਤੀ ਆਦਮੀ ਦਾਅਵਾ ਕਰਦਾ ਹੈ ਕਿ ਪਿਛਲੀ ਸਰਕਾਰ ਵਿੱਚ ਇਹ ਹੋਰ ਵੀ ਮਾੜਾ ਸੀ। ਇਹ ਉਹ ਲੋਕ ਹੁੰਦੇ ਹਨ ਜੋ ਕੁਜ ਵੀ ਅਜਿਹਾ ਨੀ ਬੋਲਦੇ ਜੋ ਕਿ ਸੁਨਣ ਯੋਗ ਹੋਵੇ। ਮੀਡੀਆ ਨੂੰ ਸਸ਼ਕਤ ਕਰਨਾ ਚਾਹੀਦਾ ਹੈ ਭਾਂਵੇ ਕੋਈ ਵੇ ਜੱਥੇਦਾਰੀ ਸੱਤ 'ਤੇ ਕਾਬਿਜ਼ ਹੋਵੇ।

ਬਦਕਿਸਮਤੀ ਨਾਲ, ਇਸ ਸਮੇਂ ਭਾਰਤ ਵਿਚ ਬਹੁਤ ਸਾਰੇ ਹੁਨਰਮੰਦ ਤੇ ਪੜ੍ਹੇ-ਲਿਖੇ ਧੋਖੇਬਾਜ਼ ਮੌਜੂਦ ਹਨ ਜਿਨ੍ਹਾਂ ਕੋਲ ਵਿਸ਼ਿਆਂ ਤੋਂ ਭਟਕਾਉਣ ਦੀ ਮਹਾਰਥ ਹੈ। ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਇਕ ਨਾਗਰਿਕ ਹੋਣ ਦੇ ਨਾਤੇ ਮੈਨੂੰ ਇਹ ਬੋਲਣ ਵਿੱਚ ਕਾਫੀ ਦੁੱਖ ਮਹਿਸੂਸ ਹੁੰਦਾ ਹੈ ਕਿ ਟੀ ਵੀ ਮੀਡੀਆ ਵਿੱਚ ਅਜਿਹੇ ਲੋਕਾਂ ਦੀ ਘਾਟ ਨਹੀਂ ਹੈ ਜਿਨ੍ਹਾਂ ਕੋਲ ਨਾ ਹੀ ਸੁਣਨ ਦੀ ਸ਼ਮਤਾ ਹੈ ਤੇ ਨਾ ਹੀ ਖੁੱਲ੍ਹੇ ਦਿਮਾਗ ਨਾਲ ਸੋਚਣ ਦੀ ਯੋਗਤਾ। ਇਨ੍ਹਾਂ ਵਿੱਚ ਨਿਰਪੱਖ ਅਤੇ ਗੁਣ-ਦੋਸ਼ ਦੀ ਦ੍ਰਿਸ਼ਟੀ ਨਾਲ ਵਿਚਾਰ ਕਰਨ ਦੀ ਯੋਗਤਾ ਦੀ ਨਹੀਂ ਹੈ। ਵਿਸ਼ਲੇਸ਼ਣ ਕਰਨ ਦੀ ਯੋਗਤਾ ਜਾਂ ਤਾਂ ਬਹੁਤ ਘੱਟ ਰਹੀ ਹੈ ਜਾਂ ਫਿਰ ਉਸਨੂੰ ਜ਼ੋਰ ਨਾਲ ਖਤਮ ਕੀਤਾ ਜਾ ਰਿਹਾ ਹੈ।

ਅਸਲ ਮਸਲੇ ਤੋਂ ਧਿਆਨ ਭਟਕਾਉਣ ਲਈ ਇਕ ਠੋਸ ਖ਼ਾਤਾ ਬੁਣਨ ਦੀ ਨਿਪੁੰਨਤਾ ਭਾਰਤੀ ਮੀਡੀਆ ਦੀ ਸਭ ਤੋਂ ਵੱਡੀ ਕਾਰਗੁਜ਼ਾਰੀ  ਹੈ। ਅਫ਼ਸੋਸ ਦੀ ਗੱਲ ਹੈ ਕੀ ਆਬਾਦੀ ਦਾ ਕਾਫ਼ੀ  ਜਿੱਡਾ ਹਿੱਸਾ ਇਸ ਤਰ੍ਹਾਂ ਦੀਆਂ ਚਾਲਾਂ ਨੂੰ ਸਮਝਣ ਲਈ ਬਾਲਾ-ਭੋਲਾ ਹੈ। ਨਾਜ਼ੁਕ ਮੁੱਦਿਆਂ ਨੂੰ ਗਲੀਚੇ ਦੇ ਹੇਠਾਂ ਲਿਜਾਇਆ ਜਾ ਰਿਹਾ ਹੈ। ਮੁਲਕ ਨੂੰ ਆਜ਼ਾਦ ਹੋਏ ੭੦ ਤੋਂ ਵੱਧ ਵਰ੍ਹੇ ਬੀਤ ਚੁੱਕੇ ਹਨ ਪਰ ਅੱਜ ਵੀ ਫਿਰਕੂ ਫੁੱਟ ਪੈਦਾ ਕਰਨਾ ਅਤਿ ਸੁਹੇਲਾ ਹੈ।

ਹਾਲਾਤ ਇਨ੍ਹੇ ਦਿਲਗੀਰ ਅਤੇ ਬੁਸਬੁਸੇ ਹੋ ਗਏ ਨੇ ਕੀ ਸੱਤਾਧਾਰੀ ਧਿਰ ਦੀ ਕੋਈ ਵੀ ਆਲੋਚਨਾ ਰਾਸ਼ਟਰ-ਵਿਰੋਧੀ ਹੋਣ ਦੇ ਬਰਾਬਰ ਕਰਾਰ ਕਰ ਦਿੱਤੀ ਜਾਂਦੀ ਹੈ। ਅੱਜ ਇੱਥੇ ਸੱਚ ਦੇ ਸਮਰਥਕ ਨੂੰ ਸ਼ਕਤੀ ਦੀ ਦੁਰਵਰਤੋਂ ਦੁਆਰਾ ਨਿੱਜੀ ਅਤੇ ਪੇਸ਼ੇਵਰਾਨਾ ਤੌਰ ਤੇ ਪਰੇਸ਼ਾਨ ਕੀਤਾ ਜਾਂਦਾ ਹੈ। ਕੀ ਤੁਹਾਡੇ ਚੇਤੇ ਆਉਂਦਾ ਹੈ ਜਦੋਂ ਕਿਸੀ ਮੀਡਿਆ ਦੇ ਵਿਅਕਤੀ ਨੇ ਕਿਸੇ ਮੰਤਰੀ ਤੋਂ ਸਖ਼ਤ ਸਵਾਲ ਪੁੱਛਣ ਦੀ ਹਿੰਮਤ ਦਿਖਾਇ ਹੋਵੇ? ਕੀ ਤੁਹਾਡੀ ਸੱਜਰੀ ਯਾਦਦਾਸ਼ਤ ਵਿੱਚ ਆਉਂਦਾ ਹੈ ਜਦੋਂ ਕਿਸੇ ਵੱਡੇ ਮੰਤਰੀ ਨੇ ਪੱਤਰਕਾਰ ਸੰਮੇਲਨ ਵਿਚ ਹਿੱਸਾ ਲੈ ਕੇ ਲੋਕਾਂ ਦੇ ਮੁੱਦਿਆਂ ਉੱਤੇ ਚਰਚਾ ਕਿੱਤੀ ਹੋਵੇ? ਇੱਥੇ ਇੰਟਰਵਿਊ ਦੇ ਨਾਂ ਤੇ ਮਖੌਲ ਕੀਤਾ ਜਾਂਦਾ ਹੈ। ਸਹੀ ਮਾਇਨੇ ਵਿਚ ਇਹ ਇੰਟਰਵਿਊ ਨਹੀਂ ਹੁੰਦੇ ਇਹ ਤਾਂ ਢੋਂਗ ਹੁੰਦਾ ਜਿਦ੍ਹੇ ਵਿੱਚ ਸਵਾਲ ਬੇਮਤਲਬ ਤੇ ਗੈਰ-ਜ਼ਰੂਰੀ ਹੁੰਦੇ ਹਨ। ਮੁੱਦੇ ਜੋ ਕਿ ਇਸ ਮਹਾਨ ਦੇਸ਼ ਦੇ ਸਮਾਜਿਕ-ਆਰਥਿਕ-ਰਾਜਨੀਤਿਕ-ਸਭਿਆਚਾਰਕ ਤਾਣੇ-ਬਾਣੇ ਨੂੰ ਪ੍ਰਭਾਵਤ ਕਰਦੇ ਹਨ ਦੀ ਬਜਾਏ ਨਿੱਜੀ ਸਵਾਦ ਬਾਰੇ ਹੁੰਦੇ ਹਨ। ਇਹ ਵੀ ਪ੍ਰਕਾਸ਼ ਵਿੱਚ ਆਯਾ ਹੈ ਕੀ ਇੰਟਰਵਿਊ ਲੈਣ ਵਾਲਾ ਮਹਿਮਾਨ ਨੂੰ ਪਹਿਲਾਂ ਹੀ ਸਵਾਲਾਂ ਦੀ ਇਕ ਸੂਚੀ ਦੇ ਦਿੰਦਾ ਹੈ। 

ਇਹ ਉਹ ਦੇਸ਼ ਹੈ:


ਕੱਟੜਵਾਦੀਆਂ ਨੂੰ ਸ਼ਾਇਦ ਇਹ ਲੇਖ ਵੀ ਕਿਸੇ ਵਿਰੋਧੀ ਸੰਗਠਨ ਦੁਆਰਾ ਫ਼ੰਡ ਕੀਤਾ ਗਯਾ ਪ੍ਰਤੀਤ ਹੋਵੇ। ਹੋ ਸਕਦਾ ਹੈ ਕੋਈ  ਮੈਨੂੰ ਪਾਕਿਸਤਾਨ ਜਾਣ ਲਈ ਵੀ ਕਹਿ ਦੇ ਜਿਵੇਂ ਉਹ ਮੇਰੀ ਮਾਸੀ ਦਾ ਘਰ ਹੋਵੇ। ਜੋ ਮੇਰੇ ਉੱਤੇ ਪ੍ਰਸ਼ਨ ਕਰਨਾ ਚਾਹੁੰਦੇ ਹਨ ਪਹਿਲੇ ਭਾਰਤ ਦੀ ਵਿਸ਼ਵ ਪ੍ਰੈਸ ਸੁਤੰਤਰਤਾ ਸੂਚਕਾਂਕ ਦੀ ਜਾਂਚ ਕਰਨ, ਇਸ ਸਮੇਂ ਭਾਰਤ ੧੭੯ ਦੇਸ਼ਾਂ ਵਿਚੋਂ ੧੪੨ ਵੇਂ ਨੰਬਰ ਤੇ ਹੈ


ਇਕ ਲੋਕਤੰਤਰੀ ਸ਼ਾਸਨ ਤਾਂ ਹੀ ਚੰਗਾ ਰਹਿ ਸਕਦਾ ਹੈ ਅਗਰ ਉਸਦੇ ਵਿਰੋਧ ਵਿੱਚ ਕੋਈ ਖੜਾ ਰ੍ਹਵੇ। ਸਰਕਾਰ ਨੂੰ ਸਵਾਲ ਕੀਤਾ ਜਾਣਾ ਲਾਜ਼ਮੀ ਹੈ, ਜੇ ਤੁਸੀਂ ਨਹੀਂ ਕਰਦੇ ਤਾਂ ਇਕ ਦਿਨ ਉਹ ਤੁਹਾਡੇ ਸਿਰ 'ਤੇ ਨੱਚੇਗੀ। ਮੀਡੀਆ ਨੂੰ ਇਸ ਭੂਮਿਕਾ ਨੂੰ ਨਿਰਪੱਖਤਾ ਨਾਲ ਨਿਭਾਉਣਾ ਚਾਹੀਦਾ ਹੈ। ਇਹ ਲੋਕਤੰਤਰ ਦਾ ਇਕ ਥੰਮ ਹੈ। ਇਸ ਨੂੰ ਆਪਣੇ ਫਰਜ਼ ਪ੍ਰਤੀ ਸੁਹਿਰਦ ਹੋਣਾ ਚਾਹੀਦਾ ਹੈ। ਜੇ ਮੀਡੀਆ ਅਜਿਹਾ ਕਰਨ ਵਿੱਚ ਅਸਫਲ ਰਹਿੰਦਾ ਹੈ ਤਾਂ ਨਾਗਰਿਕਾਂ ਨੂੰ ਇਸ ਦਾ ਧਿਆਨ ਰੱਖਣਾ ਚਾਹੀਦਾ ਹੈ। ਲੋਕਾਂ ਨੂੰ ਜ਼ਰੂਰ ਪ੍ਰਸ਼ਨ ਚੁੱਕਣੇ ਚਾਹੀਦੇ ਹਨ। ਉਨ੍ਹਾਂ ਨੂੰ ਸਰਕਾਰ ਦੇ ਕੰਮਾਂ ਵਿਚ ਦਿਲਚਸਪੀ ਲੈਣੀ ਚਾਹੀਦੀ ਹੈ ਕਿਉਂਕਿ ਜੇ ਉਹ ਅਜਿਹਾ ਨਹੀਂ ਕਰਦੇ ਤਾਂ ਉਹ ਮੂਰਖਾਂ ਦੇ ਰਾਜ ਅਧੀਨ ਜੀਉਣ ਦੀ ਰਾਹ ਤੇ ਆਪ ਨੂੰ ਢਕੇਲ ਰਹੇ ਹਨ। ਲੋੜ ਕਾਨੂੰਨੀ ਸਰਕਾਰ  ਦੀ ਹੈ, ਮਨੁੱਖੀ ਸਰਕਾਰ ਦੀ ਨਹੀਂ। ਕ਼ਾਨੂਨ ਦਾ ਰਾਜ ਹੋਵੇ ਕਿਸੇ ਇਨਸਾਨ ਦਾ ਨਹੀਂ ਇਹ ਸਮਾਂ ਬਹੁਤ ਹੀ ਨਾਜ਼ੁਕ ਹੈ ਨਾਗਰਿਕਾਂ ਨੂੰ ਹੁਣ ਜਾਗਣਾ ਚਾਹੀਦਾ ਹੈ।

ਆਲੋਚਨਾ ਦੇ ਬਾਅਦ ਸਾਨੂੰ ਮੀਡਿਆ ਦੇ ਉਸ ਹਿੱਸੇ ਦੀ ਪ੍ਰਸ਼ੰਸਾ ਵੀ ਕਰਨੀ ਚਾਹੀਦੀ ਹੈ ਜੋ ਆਪਣਾ ਕੰਮ ਬਹੁਤ ਚੰਗੀ ਤਰਾਹ ਕਰ ਰਿਹਾ ਹੈ 

Comments

  1. Ena sach likhenga ta sachi tnu aapni massi de ghr Jana pena

    ReplyDelete

Post a Comment

Popular Posts